BREAKING NEWS
latest

728x90

 


468x60

ਰੁਜਗਾਰ 'ਤੇ ਆਏ ਸੰਕਟ ਕਾਰਨ ਐਪਰੈਂਟਸ਼ਿਪ ਕਰ ਚੁੱਕੇ ਤੇ ਕਰ ਰਹੇ ਲਾਈਨਮੈਨਾਂ ਦਾ ਆਇਆ ਹੜ



ਐਪਰੈਂਟਸ਼ਿਪ ਨੂੰ ਰੱਦ ਕਰਕੇ ਅਤੇ ਲਾਜਮੀਂ ਪੰਜਾਬੀ ਦੀ ਸ਼ਰਤ ਖਤਮ ਕੀਤੇ ਦੇ ਨੋਟੀਫਿਕੇਸ਼ਨ ਕਾਰਨ ਸੀ ਗੁੱਸਾ ਸੱਤਵੇਂ ਅਸਮਾਨ 'ਤੇ



ਮੈਨੇਜਮੈਂਟ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਪੱਧਰ ਤੇ ਕੀਤਾ ਜਾਵੇਗਾ ਸਖਤ ਐਕਸ਼ਨ



  ਲੁਧਿਆਣਾ 31 ਮਾਰਚ () ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਬੀਤੇ ਜਲਦ ਤੋਂ ਜਲਦ 6000 ਸਹਾਇਕ ਲਾਈਨਮੈਨਾ ਦੀ ਭਰਤੀ ਦਾ ਨੋਟੀਫਿਕੇਸ਼ਨ ਜਿਓ ਹੀ ਵਿਭਾਗ ਦੀ ਸਾਈਟ ਉੱਤੇ ਪਾਇਆ ਗਿਆ ਤਾਂ ਉਸ ਨਾਲ ਬਿਜਲੀ ਮੁਲਾਜਮਾਂ ਅਤੇ ਬਿਜਲੀ ਨਿਗਮ ਵਿੱਚੋਂ ਐਪਰੈਂਟਸ਼ਿਪ ਕਰ ਚੁੱਕੇ ਅਤੇ ਕਰ ਰਹੇ ਲਾਈਨਮੈਨਾ ਚ ਖੁਸ਼ੀ ਦੀ ਲਹਿਰ ਦੌੜਨ ਦੀ ਬਜਾਏ ਗੁੱਸੇ ਦੀ ਲਹਿਰ ਦੌੜ ਗਈ। ਇਸ ਮੱਚੀ ਹਾਹਾਕਾਰ ਕਾਰਨ ਕੱਲ ਪਟਿਆਲੇ ਵਿਖੇ ਜਿੱਥੇ ਐਪਰੈਂਟਸ਼ਿਪ ਕਰ ਚੁੱਕੇ ਲਾਈਨਮੈਨਾ ਨੇ ਮੀਟਿੰਗ ਉਪਰੰਤ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਜੋ ਬੇਸਿੱਟਾ ਰਹੀ ਉੱਥੇ ਹੀ ਐਪਰੈਂਟਸ਼ਿਪ ਕਰ ਰਹੇ ਲਾਈਨਮੈਨਾ ਵੱਲੋਂ 2000 ਤੋਂ ਜਿਆਦਾ ਸਾਥੀਆਂ ਦੀ ਵਿਸ਼ਾਲ ਮੀਟਿੰਗ ਸਥਾਨਕ ਰੱਖ ਬਾਗ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਜਨਰਲ ਸਕੱਤਰ ਰਸ਼ਪਾਲ ਸਿੰਘ ਪਾਲੀ, ਜੋਨ ਦੇ ਮੀਡੀਆ ਪ੍ਰਚਾਰਕ ਤੇ ਸਰਕਲ ਪੂਰਬੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਤੇ ਸਰਕਲ ਪੱਛਮੀਂ ਦੇ ਸਕੱਤਰ ਦਵਿੰਦਰ ਸਿੰਘ ਨੇ ਏਕਤਾ ਮੰਚ ਵੱਲੋਂ ਤੇ ਰਘਵੀਰ ਸਿੰਘ ਸੂਬਾ ਮੀਤ ਟੀਐਸਯੂ ਨੇ ਜੁਆਇੰਟ ਫੋਰਮ ਵੱਲੋਂ ਹਿੱਸਾ ਲਿਆ। ਮੀਟਿੰਗ ਨੂੰ ਬੱਲ ਦੇਣ ਲਈ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਉਚੇਚੇ ਤੌਰ ਤੇ ਪੁੱਜੇ। ਉਨ੍ਹਾਂ ਸਹਾਇਕ ਲਾਈਨਮੈਨਾ ਦੀਆਂ ਪਹਿਲੀ ਵਾਰ ਵੱਡੀ ਤਾਦਾਦ ਚ ਕੱਢੀਆ 6000 ਪੋਸਟਾਂ ਨੂੰ ਅਪਣੇ ਕੀਤੇ ਸੰਘਰਸ਼ਾਂ ਦੀ ਵੱਡੀ ਜਿੱਤ ਦੱਸਿਆ ਅਤੇ ਨਾਲ ਹੀ ਲਾਈਨਮੈਨ ਦੀ ਐਪਰੈਂਟਸ਼ਿਪ ਨੂੰ ਖਤਮ ਕਰਨ ਅਤੇ ਲਾਜਮੀਂ ਪੰਜਾਬੀ ਦੀ ਸ਼ਰਤ ਖਤਮ ਕਰਨ ਦੀ ਨਿੰਦਾ ਕੀਤੀ। ਉਨਾਂ ਕਿਹਾ ਕਿ ਏਹ ਪੰਜਾਬ ਦੇ ਨੌਜਵਾਨਾਂ ਨਾਲ ਵੱਡਾ ਧੋਖਾ ਹੋਵੇਗਾ ਜਿਸ ਨੂੰ ਅਸੀ ਬਰਦਾਸ਼ਤ ਨਹੀਂ ਕਰਾਂਗਾ ਤੇ ਏਨਾ ਨੌਜਵਾਨਾਂ ਵੱਲੋਂ ਦਿੱਤੇ ਹਰ ਸੰਘਰਸ਼ ਨੂੰ ਅੱਗੇ ਹੋ ਕੇ ਲੜਾਂਗੇ। ਉਨ੍ਹਾਂ ਪੰਜਾਬ ਸਰਕਾਰ, ਬਿਜਲੀ ਨਿਗਮ ਦੀ ਮੈਨੇਜਮੈਂਟ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਤੋਂ ਮੰਗ ਕੀਤੀ ਕਿ ਉਹ ਐਪਰੈਂਟਸ਼ਿਪ ਕਰਕੇ ਵੱਖ ਵੱਖ ਸੀਆਰਏ ਚੋਂ ਰਹਿ ਚੁੱਕੇ ਉਮੀਦਵਾਰਾਂ ਨੂੰ ਸਿੱਧਾ, ਐਪਰੈਂਟਸ਼ਿਪ ਕਰ ਚੁੱਕੇ ਨੌਜਵਾਨਾਂ ਨੂੰ ਬਿਨਾ ਕੋਈ ਟੈਸਟ ਲਏ ਸਿੱਧਾ ਅਤੇ ਹੁਣ 4 ਮਹੀਨਿਆਂ ਤੋਂ ਐਪਰੈਂਟਸ਼ਿਪ ਕਰ ਰਹੇ ਲਾਈਨਮੈਨਾ ਨੂੰ ਦੋ ਮਹੀਨੇ ਬਾਅਦ ਸਿੱਧਾ ਸਹਾਇਕ ਲਾਈਨਮੈਨ ਭਰਤੀ ਕਰ ਲਵੇ ਫੇਰ ਭਾਵੇਂ ਅਗਲੀਆਂ ਭਰਤੀਆਂ ਵਿੱਚ ਆਈ ਟੀ ਆਈ ਪੱਧਰ ਤੇ ਹੀ ਸਹਾਇਕ ਲਾਈਨਮੈਨ ਭਰਤੀ ਕਰ ਲੈਣ। ਅੱਜ ਦੇ ਧਰਨੇ ਦੀ ਅਗਵਾਈ ਕਰ ਰਹੇ ਸੁਰਿੰਦਰ ਸਿੰਘ ਸੂਬਾ ਪ੍ਰਧਾਨ 2600 ਐਪਰੈਂਟਸ਼ਿਪ ਯੂਨੀਅਨ, ਗਗਨਦੀਪ ਕੁਮਾਰ ਪੀਐਸਪੀਸੀਐਲ ਐਂਡ ਬੀਬੀਐਮਬੀ ਐਪਰੈਂਟਸ਼ਿਪ ਪਾਸ ਯੂਨੀਅਨ, ਰਮਨ ਸਿੰਘ ਸਾਬਕਾ ਸੂਬਾ ਪ੍ਰਧਾਨ 2600 ਐਪਰੈਂਟਸ਼ਿਪ ਯੂਨੀਅਨ, ਰਾਜ ਸਿੰਘ ਕੈਸ਼ੀਅਰ , ਫਤਹਿ ਸਿੰਘ ਸੂਬਾ ਸਕੱਤਰ, ਵਿਜੇ ਕੁਮਾਰ ਤੇ ਜਗਤਾਰ ਸਿੰਘ ਨੇ ਕਿਹਾ ਕਿ ਪੰਜਾਬ ਚ ਬਹੁਤ ਸਾਰੀਆਂ ਨੌਕਰੀਆਂ ਪਹਿਲਾਂ ਹੀ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਮਿਲ ਚੁੱਕੀਆਂ ਹਨ ਅਤੇ ਜੇਕਰ ਇਸ ਨੋਟੀਫਿਕੇਸ਼ਨ ਨੂੰ ਰੱਦ ਨਾ ਕਰਵਾਇਆ ਗਿਆ ਤਾਂ ਵੱਡੇ ਤਾਦਾਦ ਚ ਬਿਜਲੀ ਨਿਗਮ ਦੀਆਂ ਨੌਕਰੀਆਂ ਦੂਜੇ ਰਾਜਾਂ ਦੇ ਨੌਜਵਾਨ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਲੋਕ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੇ ਇਸ ਨੋਟੀਫਿਕੇਸ਼ਨ ਖਿਲਾਫ਼ ਆਵਾਜ਼ ਬੁਲੰਦ ਕਰਨ ਤਾਂ ਜੋ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਸੁਰਖਿਅਤ ਰਹਿ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਸਾਨੂੰ ਮੌਕਾ ਦੇਕੇ ਬਿਜਲੀ ਨਿਗਮ ਚ ਸਹਾਇਕ ਲਾਈਨਮੈਨ ਭਰਤੀ ਕਰ ਲਵੇ, ਫੇਰ ਭਾਵੇਂ ਆਈ ਟੀ ਆਈ ਪਾਸ ਨੌਜਵਾਨਾਂ ਨੂੰ ਸਹਾਇਕ ਲਾਈਨਮੈਨ ਭਰਤੀ ਕਰ ਲਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਲਈ ਅਸੀ ਸਾਰੀਆਂ ਭਰਤੀਆਂ ਵਿੱਚ ਲਾਜਮੀਂ ਪੰਜਾਬੀ ਦੀ ਮੰਗ ਵੀ ਕਰ ਰਹੇ ਹਾਂ ਤਾਂ ਜੋ ਪੰਜਾਬ ਦਾ ਰੁਜਗਾਰ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਮਿਲਣ ਦੀ ਬਜਾਏ ਪੰਜਾਬ ਦੇ ਜੰਮਪਲਾਂ ਨੂੰ ਹੀ ਮਿਲੇ। ਉਨ੍ਹਾਂ ਐਲਾਨ ਕੀਤਾ ਕਿ ਅਪਣੇ ਰੁਜਗਾਰ ਅਤੇ ਲਾਜਮੀਂ ਪੰਜਾਬੀ ਦੀ ਸ਼ਰਤ ਲਈ ਉਹ ਪਹਿਲਾਂ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਮਿਲਣਗੇ ਤੇ ਜੇਕਰ ਉਨ੍ਹਾਂ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਰ ਪਾਰ ਦੀ ਲੜਾਈ ਲਈ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੀਆਂ। ਉਨ੍ਹਾਂ ਅੱਜ ਸਮੱਰਥਨ ਦੇਣ ਪੁੱਜੇ ਬਿਜਲੀ ਮੁਲਾਜ਼ਮ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਜੁਆਇੰਟ ਫੋਰਮ ਦੇ ਕਨਵੀਨਰ ਰਤਨ ਸਿੰਘ ਮਜਾਰੀ ਨੂੰ ਵੀ ਜਲਦੀ ਚਿੱਠੀ ਪੱਤਰ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਨੌਜਵਾਨ ਪੁੱਜੇ ਹੋਏ ਸਨ, ਜਿਨਾ ਕੀਤੇ ਜਾਣ ਵਾਲੇ ਸੰਘਰਸ਼ ਨੂੰ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ।






NEXT »

Facebook Comments APPID